IMG-LOGO
ਹੋਮ ਹਿਮਾਚਲ : ਜੇਕਰ ਲੋਕ ਸਭਾ ਚੋਣਾਂ 'ਚ ਜਨਤਾ ਮੈਨੂੰ ਚੁਣੇਗੀ, ਮੈਂ ਉਨ੍ਹਾਂ...

ਜੇਕਰ ਲੋਕ ਸਭਾ ਚੋਣਾਂ 'ਚ ਜਨਤਾ ਮੈਨੂੰ ਚੁਣੇਗੀ, ਮੈਂ ਉਨ੍ਹਾਂ ਦੀ ਸੇਵਾ ਕਰਾਂਗੀ - ਕੰਗਨਾ ਰਣੌਤ

Admin User - Mar 25, 2024 01:16 AM
IMG

ਬਿਊਰੋ ਚੀਫ਼

ਹਿਮਾਚਲ ਪ੍ਰਦੇਸ਼, 25 ਮਾਰਚ-ਲੋਕ ਸਭਾ ਚੋਣਾਂ ਲਈ ਮੰਡੀ ਤੋਂ ਭਾਜਪਾ ਦੀ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਕਿ ਮੈਂ ਹੋਲੀ 'ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ। ਇਹ ਮੇਰੀ ਜਨਮਭੂਮੀ ਹੈ ਅਤੇ ਇਸ ਨੇ ਮੈਨੂੰ ਵਾਪਸ ਬੁਲਾਇਆ ਹੈ, ਮੈਂ ਖੁਸ਼ਕਿਸਮਤ ਹਾਂ, ਜੇਕਰ ਉਹ ਮੈਨੂੰ ਚੁਣਦੇ ਹਨ ਤਾਂ ਮੈਂ ਉਨ੍ਹਾਂ ਦੀ ਸੇਵਾ ਕਰਾਂਗੀ। ਮੈਂ ਬਹੁਤ ਪ੍ਰਭਾਵਿਤ ਹਾਂ, ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਇਕ ਭਾਵਨਾਤਮਕ ਦਿਨ ਹੈ। ਮੈਂ ਭਾਜਪਾ ਦੇ ਮੁਖੀ ਜੇ.ਪੀ. ਨੱਢਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਭਾਜਪਾ ਦਾ ਸੱਭਿਆਚਾਰ ਇਕ-ਦੂਜੇ ਦਾ ਸਾਥ ਦੇਣ ਦਾ ਹੈ। ਉਸੇ ਵਿਚ ਵਿਸ਼ਵਾਸ ਰੱਖਦੇ ਹੋਏ ਮੈਂ ਨਾਲ ਚੱਲਾਂਗੀ।  

Share:

ਸੰਪਾਦਕ ਦਾ ਡੈਸਕ

Aradhyaa

Reporter

ਕੱਪੜ ਛਾਣ

IMG
Watch LIVE TV
indiaoutspeak TV
Subscribe

Get all latest content delivered to your email a few times a month.