ਹੋਮ ਲਾਈਫ ਸਟਾਈਲ : ਇਸਲਾਮਾਬਾਦ ਹਾਈ ਕੋਰਟ ਨੇ ਸ਼ੀਰੀਨ ਮਜ਼ਾਰੀ ਦੀ ਨਜ਼ਰਬੰਦੀ ਦੇ ਹੁਕਮ...

ਇਸਲਾਮਾਬਾਦ ਹਾਈ ਕੋਰਟ ਨੇ ਸ਼ੀਰੀਨ ਮਜ਼ਾਰੀ ਦੀ ਨਜ਼ਰਬੰਦੀ ਦੇ ਹੁਕਮ ਨੂੰ ਕੀਤਾ ਰੱਦ

Admin User - May 16, 2023 01:20 AM
IMG

NA

ਬਿਊਰੋ ਚੀਫ਼

ਇਸਲਾਮਾਬਾਦ 16 ਮਈ ,  ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਇਮਰਾਨ ਖ਼ਾਨ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਦੇਣ ਤੋਂ ਬਾਅਦ ਉਹਨਾਂ ਦੀ ਪਾਰਟੀ ਦੀ ਸੀਨੀਅਰ

ਆਗੂ ਨੂੰ ਇਸਲਾਮਾਬਾਦ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ।

ਇਸਲਾਮਾਬਾਦ ਹਾਈ ਕੋਰਟ ਨੇ PTI ( ਪਾਕਿਸਤਾਨ ਤਹਿਰੀਕ-ਏ - ਇਨਸਾਫ਼ ) ਆਗੂ ਸ਼ਿਰੀਨ ਮਜ਼ਾਰੀ ਦੀ ਨਜ਼ਰਬੰਦੀ ਦੇ ਹੁਕਮ ਨੂੰ ਰੱਦ ਕਰ ਦਿੱਤਾ, ਅਦਾਲਤ ਨੇ ਸ਼ੀਰੀਨ ਮਜ਼ਾਰੀ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।

ਉਹ ਸਾਬਕਾ ਯੂਨੀਅਨ ਮਨਿਸਟਰ ਫਾਰ ਹਿਊਮਨ ਰਾਈਟਸ ਹਨ । ਅੱਜ  ਅਦਾਲਤ ਵਿਚ ਦੋਨਾਂ ਧਿਰਾਂ ਦੇ ਵਕੀਲਾਂ ਦਰਮਿਆਨ ਤਿੱਖੀ ਬਹਿਸ ਹੋਈ ।

ਜਾਣਕਾਰੀ ਮੁਤਾਬਕ ਪੀਟੀਆਈ ਆਗੂ ਸ਼ਿਰੀਨ ਮਜ਼ਾਰੀ ਦੀ ਗ੍ਰਿਫ਼ਤਾਰੀ ਖ਼ਿਲਾਫ਼ ਪਟੀਸ਼ਨ 'ਤੇ ਇਸਲਾਮਾਬਾਦ ਹਾਈ ਕੋਰਟ ਵਿੱਚ ਸੁਣਵਾਈ ਹੋਈ। ਜਸਟਿਸ ਗੁਲ ਹਸਨ ਔਰੰਗਜ਼ੇਬ ਨੇ ਮਾਮਲੇ ਦੀ ਸੁਣਵਾਈ ਕੀਤੀ।

ਜਸਟਿਸ ਗੁਲ ਹਸਨ ਔਰੰਗਜ਼ੇਬ ਨੂੰ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਸ਼ਿਰੀਨ ਮਜ਼ਾਰੀ ਨੇ ਕਿਸੇ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਨਹੀਂ ਲਿਆ । ਉਨ੍ਹਾਂ ਨਾ ਹੀ ਕੋਈ ਬਿਆਨ ਦਿੱਤਾ। ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਸਮੇਂ ਸ਼ੀਰੀਨ ਮਜ਼ਾਰੀ ਇਸਲਾਮਾਬਾਦ ਹਾਈ ਕੋਰਟ 'ਚ ਵੀ ਮੌਜੂਦ ਨਹੀਂ ਸੀ।ਸ਼ੀਰੀਨ ਮਜ਼ਾਰੀ ਦੀ ਗ੍ਰਿਫਤਾਰੀ ਦੇ ਖਿਲਾਫ ਕਾਨੂੰਨ ਹੈ।

ਇਸਲਾਮਾਬਾਦ ਹਾਈ ਕੋਰਟ ਨੇ ਪੀਟੀਆਈ ਆਗੂ ਸ਼ਿਰੀਨ ਮਜ਼ਾਰੀ ਦੀ ਨਜ਼ਰਬੰਦੀ ਦੇ ਹੁਕਮ ਨੂੰ ਰੱਦ ਕਰ ਦਿੱਤਾ, ਅਦਾਲਤ ਨੇ ਸ਼ੀਰੀਨ ਮਜ਼ਾਰੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।ਕੋਰਟ ਰੂਮ 'ਚ ਰੌਲੇ-ਰੱਪੇ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਕਿਸੇ ਹੋਰ ਨੂੰ ਅਦਾਲਤ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।

Share:

ਸੰਪਾਦਕ ਦਾ ਡੈਸਕ

Aradhyaa

Reporter

ਕੱਪੜ ਛਾਣ

IMG
Watch LIVE TV
indiaoutspeak TV
Subscribe

Get all latest content delivered to your email a few times a month.